Powered by Blogger.

ਗਿੱਪੀ ਗਰੇਵਾਲ ਸੰਵਾਰਨਗੇ ਬਾਲੀਵੁੱਡ ਦੀ ਇਸ ਅਦਾਕਾਰਾ ਦਾ ਕੈਰੀਅਰ

No comments
ਮੁੰਬਈ- ਹੀਰੋ ਨੰਬਰ 1 ਗੋਵਿੰਦਾ ਦੀ ਬੇਟੀ ਨਰਮਦਾ ਆਹੂਜਾ ਦੀ ਬਾਲੀਵੁੱਡ 'ਚ ਐਂਟਰੀ ਹੋ ਰਹੀ ਹੈ। ਸੂਤਰਾਂ ਅਨੁਸਾਰ ਨਰਮਦਾ ਪੰਜਾਬੀ ਫਿਲਮ ਡਾਇਰੈਕਟਰ ਸਮੀਪ ਕੰਗ ਦੀ ਆਉਣ ਵਾਲੀ ਹਿੰਦੀ ਫਿਲਮ 'ਚ ਨਜ਼ਰ ਆਏਗੀ। ਗੋਵਿੰਦਾ ਦੇ 2 ਬੱਚਿਆਂ 'ਚੋਂ ਵੱਡੀ ਬੇਟੀ ਹੈ ਨਰਮਦਾ। ਨਰਮਦਾ ਨੇ ਕਿਸ਼ੋਰ-ਨਮਿਤ ਕਪੂਰ ਇੰਸਟੀਚਿਊਟ ਤੇ ਲੰਡਨ ਫਿਲਮ ਇੰਸਟੀਚਿਊਟ ਤੋਂ ਐਕਟਿੰਗ ਦਾ ਕੋਰਸ ਕੀਤਾ ਹੈ। ਉਸ ਦਾ ਇਕ ਛੋਟਾ ਭਰਾ ਵੀ ਹੈ ਜਿਸ ਦਾ ਨਾਂ ਯਸ਼ਵਰਧਨ ਆਹੂਜਾ ਹੈ। ਡਾਇਰੈਕਟਰ ਸਮੀਪ ਕੰਗ ਦੀ ਇਸ ਪਹਿਲੀ ਹਿੰਦੀ ਫਿਲਮ 'ਚ ਹੀਰੋ ਹੋਵੇਗਾ ਪੰਜਾਬੀ ਕਾਮੇਡੀ ਫਿਲਮ ਹੋਵੇਗੀ ਜੋ ਅਗਸਤ ਦੇ ਆਖਰੀ ਹਫਤੇ ਤੱਕ ਫਲੋਰ 'ਤੇ ਜਾਵੇਗੀ। ਹਾਲਾਂਕਿ ਅਜੇ ਇਸ ਫਿਲਮ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਨਰਮਦਾ 3 ਸਾਲਾਂ 'ਚ 30 ਫਿਲਮਾਂ ਠੁਕਰਾ ਚੁੱਕੀ ਹੈ। ਇਹ ਗੱਲ ਨਰਮਦਾ ਦੀ ਮਾਂ ਸੁਨੀਤਾ ਨੇ ਆਈਫਾ ਐਵਾਰਡਸ ਸਮਾਰੋਹ ਦੌਰਾਨ ਦੱਸੀ ਸੀ। ਜ਼ਿਕਰਯੋਗ ਹੈ ਕਿ ਨਰਮਦਾ ਲੰਮੇ ਸਮੇਂ ਤੋਂ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਉਹ ਅਜਿਹੀ ਫਿਲਮ ਕਰਨਾ ਚਾਹੁੰਦੀ ਸੀ ਜਿਸ ਤਰ੍ਹਾਂ ਦੀਆਂ ਫਿਲਮਾਂ ਉਸ ਦੇ ਪਾਪਾ ਗੋਵਿੰਦਾ ਕਰਦੇ ਹਨ।
gippy grewal hindi movie
gippy grewal all song free download

No comments :

Post a Comment